Sunday, November 1, 2020

ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) - [Immunity - The defence mechanism of our body to fight diseases]

ਰੋਗ-ਪ੍ਰਤਿਰੋਧਕ ਸ਼ਕਤੀ (Immunity) ਤੋਂ ਭਾਵ ਕੁਦਰਤ ਦੁਆਰਾ ਪ੍ਰਦਾਨ ਉਸ ਅੰਦਰੂਨੀ ਤਾਕਤ ਤੋਂ ਹੈ ਜਿਹੜੀ ਜੀਵਾਂ ਨੂੰ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਕਰਦੀ ਹੈ। ਇਮਿਊਨਿਟੀ ਦੇ ਬੇਹਤਰ ਹੋਣ ਨਾਲ ਵਿਅਕਤੀ ਨਾ ਕੇਵਲ ਸਿਹਤਮੰਦ ਰਹੇਗਾ, ਸਗੋਂ ਮਾਨਸਿਕ ਅਤੇ ਸਰੀਰਿਕ ਪੱਖੋਂ ਵੀਮਜ਼ਬੂਤ ਹੋਵੇਗਾ। ਕਮਜ਼ੋਰ ਇਮਿਊਨਿਟੀ ਦਾ ਅਸਰ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਉੱਤੇ ਵੀ ਪੈਂਦਾ ਹੈ। ਸਾਡੇ ਸਰੀਰ ਦਾ ਰੋਗ-ਪ੍ਰਤਿਰੋਧਕ ਤੰਤਰ ਵਿਸ਼ੇਸ਼ ਅੰਗਾਂ, ਸੈੱਲਾਂ ਅਤੇ ਰਸਾਇਣਾਂ ਨਾਲ ਮਿਲ ਕੇ ਬਣਿਆ ਹੈ। ਇਸ ਵਿੱਚ ਸਫੇਦ ਲਹੂ ਕਣ (White blood cells), ਤਿੱਲੀ (Spleen), ਟੌਂਸਿਲ (Tonsil), ਲਿੰਫ ਨੋਡ (Lymph Node), ਆਦਿ ਸ਼ਾਮਿਲ ਹਨ ਜਿਹੜੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਰਹਿ ਕੇ ਇਸ ਦੀ ਸੁਰੱਖਿਆ ਕਰਦੇ ਹਨ। ਪਰੰਤੂ ਇਸ ਤੰਤਰ ਵਿੱਚ ਵਿਗਾੜ ਪੈ ਜਾਣ ’ਤੇ ਇਹ ਸਰੀਰ ਦੀ ਸੁਰੱਖਿਆ ਕਰਨੀ ਬੰਦ ਕਰ ਦਿੰਦਾ ਹੈ, ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਿਅਕਤੀ ਰੋਗੀ ਬਣ ਜਾਂਦਾ ਹੈ। ਬਜ਼ਾਰਾਂ ਦੇ ਬਜ਼ਾਰ ਅੱਜ ਇਮਿਊਨਿਟੀ ਬੂਸਟਰ (ਰੋਗ-ਪ੍ਰਤਿਰੋਧਕ ਸ਼ਕਤੀ ਵਧਾਉਣ ਵਾਲੇ) ਉਤਪਾਦਾਂ (Immunity booster products) ਨਾਲ ਭਰੇ ਪਏ ਹਨ। ਇਮਿਊਨਿਟੀ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਰਾਤੋਂ ਰਾਤ ਕੁਝ ਖਾ ਕੇ ਵਧ ਸਕਦੀ ਹੈ, ਬਲਕਿ ਮੁੱਖ ਤੌਰ 'ਤੇ ਇਹ ਸਾਡੀ ਜੀਵਨ-ਸ਼ੈਲੀ (lifestyle) 'ਤੇ ਨਿਰਭਰ ਕਰਦੀ ਹੈ। ਹੇਠ ਲਿਖੀਆਂ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹਾਂ:

ਕੀ ਖਾਈਏ/ਨਾ ਖਾਈਏ: ਮਨੁੱਖੀ ਸਰੀਰ ਵਿੱਚ ਤਕਰੀਬਨ 80% ਐਲਕੇਲਾਇਨ/ਖਾਰੇ (Alkaline) ਅਤੇ 20% ਅਮਲੀ/ਤੇਜ਼ਾਬੀ (Acidic) ਤੱਤ ਹੁੰਦੇ ਹਨ। ਸਾਡੀਆਂ ਸਰੀਰਿਕ ਅਤੇ ਮਾਨਸਿਕ ਗਤੀਵਿਧੀਆਂ ਇਸੇ ਅਨੁਪਾਤ ’ਤੇ ਨਿਰਭਰ ਹਨ ਅਤੇ ਤੰਦਰੁਸਤ ਰਹਿਣ ਲਈ ਇਨ੍ਹਾਂ ਵਿੱਚ ਸੰਤੁਲਨ ਲਾਜ਼ਮੀ ਹੈ। ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਦੌਰਾਨ ਸਰੀਰ ਵਿੱਚ ਅਮਲੀ ਤੱਤ ਪੈਦਾ ਹੁੰਦੇ ਹਨ, ਪਰੰਤੂ ਖਾਰੇ ਤੱਤਾਂ ਦੀ ਪੂਰਤੀ ਬਾਹਰੋਂ, ਭਾਵ ਭੋਜਨ ਰਾਹੀਂ ਕਰਨੀ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਭੋਜਨ ਵਿੱਚ 80% ਜਾਂ ਵੱਧ ਐਲਕੇਲਾਇਨ ਖਾਧ-ਪਦਾਰਥ ਹੋਣ। ਜਦਕਿ ਅਸਲੀਅਤ ਵਿੱਚ ਅਮਲੀ ਖਾਧ-ਪਦਾਰਥਾਂ ਦੀ ਵਰਤੋਂ ਅਸੀਂ ਕਿਤੇ ਵੱਧ ਕਰ ਰਹੇ ਹਾਂ ਜਿਸ ਨਾਲ ਸਰੀਰ ਵਿੱਚ ਅਮਲਤਾ ਵਧ ਰਹੀ ਹੈ ਅਤੇ ਅਸੀਂ ਬਿਮਾਰ ਪੈ ਰਹੇ ਹਾਂ। ਫਲ (ਨਿੰਬੂ, ਸੰਤਰਾ, ਆਦਿ ਵੀ), ਸਬਜ਼ੀਆਂ, ਜੜੀ-ਬੂਟੀਆਂ, ਸ਼ਹਿਦ, ਗੁੜ, ਸ਼ੱਕਰ, ਕੱਚਾ ਦੁੱਧ ਆਦਿ ਐਲਕੇਲਾਇਨ; ਜਦਕਿ ਜ਼ਿਆਦਾਤਰ ਅਨਾਜ, ਮੀਟ, ਉਬਲਿਆ ਦੁੱਧ ਅਤੇ ਉਸ ਨਾਲ ਬਣੇ ਪਦਾਰਥ, ਅੰਡੇ, ਦਾਲਾਂ, ਚੀਨੀ, ਡੱਬਾ-ਬੰਦ ਭੋਜਨ, ਆਦਿ ਅਮਲੀ ਖਾਧ ਪਦਾਰਥਾਂ ਵਿੱਚ ਆਉਂਦੇ ਹਨ। 
 
ਕਿਹੋ ਜਿਹਾ ਖਾਈਏ: ਭੋਜਨ ਨੂੰ ਪਚਾਉਣ ਲਈ ਪਾਚਕ ਰਸਾਂ ਦਾ ਹੋਣਾ ਲਾਜ਼ਮੀ ਹੈ। ਪਕਾਉਣ ਨਾਲ ਉਸ ਵਿਚਲੇ ਪੋਸ਼ਕ ਤੱਤ ਅਤੇ ਪਾਚਕ ਰਸ ਨਸ਼ਟ ਹੋ ਜਾਂਦੇ ਹਨ, ਜਿਸ ਕਰਕੇ ਉਸ ਨੂੰ ਪਚਾਉਣ ਲਈ ਸਰੀਰ ਦੇ ਅੰਗਾਂ ਜਿਵੇਂ ਜਿਗਰ, ਪਾਚਕ ਗ੍ਰੰਥੀ (ਪੈਨਕ੍ਰਿਆਜ਼), ਪੇਟ ਅਤੇ ਅੰਤੜੀਆਂ ਨੂੰ ਵਧ ਕੰਮ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਅਣ-ਪਕਿਆ ਭੋਜਨ ਕਰਨਾ ਚਾਹੀਦਾ ਹੈ। ਜੇਕਰ ਭੋਜਨ ਪਕਾਉਣਾ ਵੀ ਪਵੇ ਤਾਂ ਕੇਵਲ ਲੋੜ ਅਨੁਸਾਰ ਨਰਮ ਕੀਤਾ ਜਾਵੇ। ਅਣ-ਪੱਕੇ ਰੂਪ ਵਿੱਚ ਬੀਜਾਂ, ਦਾਲਾਂ ਅਤੇ ਅਨਾਜ ਨੂੰ ਅੰਕੁਰਿਤ ਕਰਕੇ, ਫਲਾਂ ਅਤੇ ਸਬਜ਼ੀਆਂ ਨੂੰ ਜੂਸ, ਸਲਾਦ, ਚਟਨੀ ਦੇ ਰੂਪ ਵਿੱਚ, ਦੁੱਧ, ਦਹੀਂ ਅਤੇ ਸੁੱਕੇ ਮੇਵਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅਜਿਹਾ ਭੋਜਨ ਨਾ ਕੇਵਲ ਜਲਦੀ ਪਚੇਗਾ, ਬਲਕਿ ਇਮਯੂਨਿਟੀ ਵੀ ਵਧਾਏਗਾ। ਮੈਦੇ, ਚੀਨੀ, ਸਾਧਾਰਣ ਨਮਕ, ਰਿਫਾਇੰਡ ਤੇਲ ਵਰਗੇ ਜ਼ਹਿਰਾਂ ਦੀ ਵਰਤੋਂ ਬੰਦ ਕਰਕੇ, ਆਟਾ (ਚੋਕਰ/ਛਾਣ ਸਮੇਤ), ਦੇਸੀ ਖੰਡ/ਗੁੜ/ਸ਼ੱਕਰ, ਸੇਂਧਾ/ਕਾਲਾ ਨਮਕ ਅਤੇ ਸਰ੍ਹੋਂ/ਨਾਰੀਅਲ/ਤਿਲ/ਜੈਤੂਨ ਦਾ ਤੇਲ ਜਾਂ ਦੇਸੀ ਘਿਓ ਦੀ ਵਰਤੋਂ ਕਰੀਏ।
             

ਕਿੰਨਾ ਖਾਈਏ: ਤੰਦਰੁਸਤ ਰਹਿਣ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤਾ ਖਾਈਏ, ਬਲਕਿ ਜਿੰਨਾ ਖਾਈਏ, ਉਹ ਸਹੀ ਤਰੀਕੇ ਨਾਲ ਪਚ ਕੇ ਸਰੀਰ-ਨਿਰਮਾਣ ਅਤੇ ਕੋਸ਼ਿਕਾਵਾਂ ਦੀ ਮੁਰਮੰਤ ਵਿਚ ਸਹਾਈ ਹੋਵੇ ਅਤੇ ਬਚਿਆ-ਖੁਚਿਆ ਪਦਾਰਥ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਸਰੀਰ ਵਿਚੋਂ ਨਿਕਲ ਜਾਵੇ। ਘੱਟ ਖਾਣ ਨਾਲ ਭਾਵੇਂ ਸਾਨੂੰ ਕੋਈ ਦਿੱਕਤ ਨਾ ਆਵੇ, ਪਰੰਤੂ ਵੱਧ ਜਾਂ ਬਿਨਾ ਭੁੱਖ ਤੋਂ ਖਾਣ ਨਾਲ ਸਮੱਸਿਆ ਹੋਣੀ ਲਾਜ਼ਮੀ ਹੈ। ਆਯੁਰਵੇਦ ਅਨੁਸਾਰ ਪੇਟ ਦਾ ਕੇਵਲ ਅੱਧਾ ਭਾਗ ਆਹਾਰ, ਇੱਕ ਚੌਥਾਈ ਕੁਝ ਚਿਰ ਬਾਅਦ ਪਾਣੀ ਅਤੇ ਬਾਕੀ ਇੱਕ ਚੌਥਾਈ ਹਵਾ ਦੇ ਲਈ ਛਡਣਾ ਚਾਹੀਦਾ ਹੈ। ਚਰਕ ਰਿਸ਼ੀ ਦੇ ਕਥਨ ਅਨੁਸਾਰ ਉਹੀ ਵਿਅਕਤੀ ਰੋਗਾਂ ਤੋਂ ਦੂਰ ਰਹਿ ਸਕਦਾ ਹੈ ਜਿਹੜਾ ਹਿਤ ਭੁਕ, ਰਿਤ ਭੁਕ, ਮਿਤ ਭੁਕ  ਸਿਧਾਂਤ ਅਨੁਸਾਰ, ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕਰੇ।

ਕਦੋਂ ਖਾਈਏ: ਪਾਚਨ ਚੱਕਰ ਦਾ ਸੂਰਜ ਦੇ ਚੱਕਰ ਨਾਲ ਬੜਾ ਗੂੜ੍ਹਾ ਸੰਬੰਧ ਹੈ। ਦੁਪਹਿਰ 12:00 ਤੋਂ 2:00 ਵਜੇ ਤੱਕ ਸੂਰਜ ਆਪਣੇ ਚਰਮ ’ਤੇ ਹੁੰਦਾ ਹੈ, ਅਤੇ ਉਸੇ ਸਮੇਂ ਪਾਚਨ ਅਗਨੀ ਵੀ ਚਰਮ ’ਤੇ ਹੁੰਦੀ ਹੈ। ਇਸ ਲਈ ਦੁਪਹਿਰ ਦਾ ਖਾਣਾ ਦਿਨ ਦਾ ਸਭ ਤੋਂ ਭਾਰਾ ਹੋਣਾ ਚਾਹੀਦਾ ਹੈ। ਸਵੇਰ ਅਤੇ ਸ਼ਾਮ ਦੇ ਖਾਣੇ ਹਲਕੇ ਹੋਣੇ ਚਾਹੀਦੇ ਹਨ। ਦੇਰ ਸ਼ਾਮ ਜਾਂ ਰਾਤ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਸ ਸਮੇਂ ਪਾਚਨ ਅਗਨੀ ਮੱਧਮ ਹੁੰਦੀ ਹੈ। ਖਾਣਾ ਉਦੋਂ ਖਾਧਾ ਜਾਵੇ, ਜਦੋਂ ਪਹਿਲਾਂ ਤੋਂ ਖਾਧਾ ਪਚ ਚੁਕਾ ਹੋਵੇ। ਬਿਨਾ ਭੁੱਖ ਤੋਂ ਖਾਣ ਨਾਲ ਗੈਸ, ਕਬਜ਼, ਬਦਹਜ਼ਮੀ, ਆਦਿ ਅਨੇਕਾਂ ਰੋਗ ਜਨਮ ਲੈਂਦੇ ਹਨ। ਇਸ ਤਰ੍ਹਾਂ ਦੁਪਹਿਰ ਤੱਕ ਰੱਜ ਕੇ ਮੌਸਮੀ ਫਲ, ਸਲਾਦ ਜਾਂ ਜੂਸ, ਦੁਪਹਿਰ ਵੇਲੇ ਪੂਰਣ ਭੋਜਨ, ਸ਼ਾਮ ਨੂੰ ਲੋੜ ਅਨੁਸਾਰ ਫਲ ਜਾਂ ਸਲਾਦ ਅਤੇ ਰਾਤ ਨੂੰ ਹਲਕਾ ਭੋਜਨ (ਮੁੱਖ ਤੌਰ ’ਤੇ ਸਬਜ਼ੀਆਂ ਜਾਂ ਸੂਪ) ਹੋ ਸਕਦੇ ਹਨ। ਸ਼ਾਮ ਦਾ ਭੋਜਨ ਬਿਸਤਰੇ ’ਤੇ ਜਾਣ ਤੋਂ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਕਰ ਲੈਣਾ ਚਾਹੀਦਾ ਹੈ।

ਯੋਗ: ਇਮਯੂਨਿਟੀ ਵਧਾਉਣ ਦਾ ਸਭ ਤੋਂ ਸੌਖਾ, ਸਸਤਾ ਅਤੇ ਉੱਤਮ ਉਪਾਅ ਯੋਗ ਹੈ। ਯੋਗ ਨਾਲ ਨਾ ਸਿਰਫ ਸਰੀਰ ਦੇ ਸਾਰੇ ਅੰਗ ਮਜ਼ਬੂਤ ਹੁੰਦੇ ਹਨ, ਬਲਕਿ ਉਨ੍ਹਾਂ ਦੀ ਕਾਰਜ-ਸਮਰੱਥਾ ਵੀ ਵਧਦੀ ਹੈ। ਵੱਖ-ਵੱਖ ਤਰ੍ਹਾਂ ਦੇ ਆਸਨ, ਮੁਦਰਾਵਾਂ, ਬੰਧ, ਧਿਆਨ, ਕਪਾਲ-ਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸੂਰਜ-ਨਮਸਕਾਰ, ਆਦਿ ਵਿਕਾਰਾਂ ਨੂੰ ਦੂਰ ਕਰਦੇ ਹਨ ਅਤੇ ਸਫੇਦ ਲਹੂ ਕਣਾਂ ਵਿੱਚ ਵਾਧਾ ਕਰਦੇ ਹਨ। ਮੌਜੂਦਾ ਸੰਕਟ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਹ ਸਾਹ-ਤੰਤਰ, ਸੰਚਾਰ-ਤੰਤਰ, ਆਦਿ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਿਅਕਤੀ ਦੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਉਸ ਨੂੰ ਤਣਾਅ ਤੋਂ ਦੂਰ ਰਖਦਾ ਹੈ।
   
ਘਰ ਦੀ ਬਗੀਚੀ/ਰਸੋਈ ਵਿੱਚ ਮੌਜੂਦ ਔਸ਼ਧੀਆਂ: ਸਾਡੇ ਘਰ ਦੀ ਬਗੀਚੀ/ਰਸੋਈ ਵਿੱਚ ਤੁਲਸੀ, ਲਸਣ, ਨਿੰਬੂ, ਸ਼ਹਿਦ, ਅਦਰਕ, ਹਲਦੀ, ਦਾਲਚੀਨੀ, ਗਲੋਅ, ਕਾਲੀ ਮਿਰਚ, ਲੌਂਗ, ਇਲਾਇਚੀ, ਅਸ਼ਵਗੰਧਾ, ਆਦਿ ਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਹੜੀਆਂ ਇਮਯੂਨਿਟੀ ਨੂੰ ਵਧਾਉਂਦੀਆਂ ਹਨ; ਹਰ ਤਰ੍ਹਾਂ ਦੇ ਵਾਇਰਸ, ਬੈਕਟੀਰੀਆ ਤੋਂ ਸਾਡਾ ਬਚਾਅ ਕਰਦੀਆਂ ਹਨ, ਦਿਲ ਦੀ ਤੰਦਰੁਸਤੀ, ਸਾਹ, ਚਮੜੀ, ਪੇਟ, ਆਦਿ ਅਣਗਿਣਤ ਰੋਗਾਂ ਲਈ ਕਾਰਗਰ ਹਨ। ਲੇਕਿਨ ਇਨ੍ਹਾਂ ਔਸ਼ਧੀਆਂ ਦੀ ਲੋੜ ਤੋਂ ਵੱਧ ਮਾਤਰਾ ਫਾਇਦੇ ਦੀ ਥਾਂ ਭਿਆਨਕ ਨੁਕਸਾਨ ਕਰ ਸਕਦੀ ਹੈ। ਫਿਰ ਚਾਹੇ ਅਸੀਂ ਉਹ ਕਾੜ੍ਹੇ ਦੇ ਰੂਪ ਵਿੱਚ ਵਰਤੀਏ, ਦੁੱਧ, ਜਾਂ ਦਾਲ-ਸਬਜ਼ੀ ਵਿੱਚ ਪਾਈਏ ਜਾਂ ਫਿਰ ਉਂਝ ਹੀ ਚੂਸੀਏ। ਸਾਰੇ ਦਿਨ ਵਿੱਚ 4-5 ਦਾਣੇ ਕਾਲੀ ਮਿਰਚ, ਲੌਂਗ, ਇਲਾਇਚੀ, 8-10 ਪੱਤੇ ਤੁਲਸੀ, 2-3 ਚੁਟਕੀ ਦਾਲਚੀਨੀ, 1-2 ਨਿੰਬੂ, 1-2 ਪੱਤੇ ਅਸ਼ਵਗੰਧਾ, 5-6 ਕਲੀਆਂ ਲਸਣ, 1-2 ਚਮਚ ਅਦਰਕ ਦਾ ਰਸ, ਇੱਕ-ਡੇਢ ਇੰਚ ਗਲੋਅ ਦਾ ਟੁਕੜਾ, ਅੱਧਾ-ਇੱਕ ਚਮਚ ਹਲਦੀ, ਆਦਿ। ਭਾਵ ਬਹੁਤ ਹੀ ਸੀਮਿਤ ਮਾਤਰਾ ਵਿੱਚ।

ਕੁਝ ਹੋਰ ਗੱਲਾਂ: ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਪਾਣੀ ਖੂਬ ਪੀਓ। ਤਣਾਅ, ਡਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਦਿ ਨਕਾਰਾਤਮਕ ਗੱਲਾਂ ਤੋਂ ਦੂਰ ਰਹੋ, ਕਿਉਂਕਿ ਇਹ ਸਰੀਰ ਵਿੱਚ ਅਮਲਤਾ ਨੂੰ ਵਧਾਉਂਦੇ ਹਨ। ਸਤ, ਸੰਤੋਖ, ਦਇਆ, ਧਰਮ, ਸੰਜਮ, ਆਦਿ ਸਕਾਰਾਤਮਕ ਗੱਲਾਂ ਨੂੰ ਆਪਣੇ ਅੰਦਰ ਵਸਾਓ ਜਿਹੜੀਆਂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਗੀਆਂ।

ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਜੀਵਨ ਨੂੰ ਗਿਲਗਿਟ-ਬਾਲਟਿਸਤਾਨ (ਮਕਬੂਜ਼ਾ ਕਸ਼ਮੀਰ) ਦੀਆਂ ਪਹਾੜੀਆਂ ਵਿੱਚ ਵਸਦੇ ਹੁੰਜ਼ਾ ਘਾਟੀ ਦੇ ਲੋਕਾਂ ਵਾਂਗੂੰ ਬਣਾ ਸਕਦੇ ਹਾਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਦਾ ਖੁਸ਼, ਜਵਾਨ ਅਤੇ ਖੂਬਸੂਰਤ ਰਹਿੰਦੇ ਹਨ, ਕਦੇ ਬਿਮਾਰ ਨਹੀਂ ਹੁੰਦੇ ਅਤੇ 100 ਵਰ੍ਹਿਆਂ ਤੋਂ ਵੱਧ ਦਾ ਜੀਵਨ ਜਿਉਂਦੇ ਹਨ। ਇਸ ਦਾ ਇੱਕੋ-ਇੱਕ ਕਾਰਣ ਉਥੋਂ ਦੇ ਲੋਕਾਂ ਦਾ ਆਪਣੇ ਜੀਵਨ ਨੂੰ ਉਪਰੋਕਤ ਨਿਯਮਾਂ ਦੇ ਅਨੁਸਾਰ ਢਾਲਣਾ ਹੈ।

ਸੰਜੀਵ ਕੁਮਾਰ ਸ਼ਰਮਾ
98147-11605

Thursday, March 19, 2020

ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਉਸ ਤੋਂ ਬਚਾਅ (Outbreak of Corona Virus, Symtoms and Precautions)



ਸਾਲ 2019 ਦੇ ਅੰਤ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਅੱਜ ਦੁਨੀਆਂ ਦੇ ਤਕਰੀਬਨ 150 ਤੋਂ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਦੋਂ ਤੱਕ ਇਹ ਲੇਖ ਤੁਹਾਡੇ ਰੂ-ਬ-ਰੂ ਹੋਵੇਗਾ, ਇਹ ਵਾਇਰਸ ਆਪਣੀ ਜਕੜ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਲੈ ਚੁੱਕਾ ਹੋਵੇਗਾ, ਜਿਨ੍ਹਾਂ ਚੋਂ 7,000 ਤੋਂ ਵੱਧ ਦੀ ਮੌਤ ਵੀ ਹੋ ਚੁੱਕੀ ਹੋਵੇਗੀ। ਇਸ ਬਿਮਾਰੀ ਦਾ ਡਰ ਲੋਕਾਂ, ਵਿਸ਼ੇਸ਼ ਕਰ ਕੇ ਯੂਰਪ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਕੈਨੇਡਾ, ਆਦਿ ਵਿੱਚ ਇਸ ਕਦਰ ਘਰ ਕਰ ਚੁਕਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ ਕਈ-ਕਈ ਮਹੀਨਿਆਂ ਲਈ ਰਾਸ਼ਨ, ਟਾਇਲਟ ਪੇਪਰ, ਸਾਬਣ, ਸ਼ੈਂਪੂ, ਸ਼ਿੰਗਾਰ ਦਾ ਸਮਾਨ, ਡੱਬਾ-ਬੰਦ ਭੋਜਨ, ਬੋਤਲ-ਬੰਦ ਪਾਣੀ, ਹੱਥ ਸਾਫ ਕਰਣ ਲਈ ਸੈਨੇਟਾਇਜ਼ਰ, ਫੇਸ ਮਾਸਕ, ਆਦਿ ਇਕੱਠਾ ਕਰ ਰਹੇ ਹਨ। ਇਕੱਠੇ ਕੀਤੇ ਸਮਾਨ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਸ਼ਾਇਦ ਜਿਸ ਵੇਲੇ ਉਸ ਸਮਾਨ ਨੂੰ ਵਰਤਣ ਦੀ ਲੋੜ ਪਵੇ, ਉਹ ਸਮਾਨ ਵਰਤਣ ਯੋਗ ਹੀ ਨਾ ਰਹੇ। ਪਰੰਤੂ ਘਭਰਾਹਟ ਦੇ ਮਾਰੇ ਲੋਕ ਇਹ ਸਭ ਕੁਝ ਸੋਚ ਹੀ ਨਹੀਂ ਪਾ ਰਹੇ। ਸ਼ਾਪਿੰਗ ਮਾਲ, ਕਰਿਆਨੇ ਦੀਆਂ ਦੁਕਾਨਾਂ, ਵੱਡੇ ਸਟੋਰ ਆਦਿ ਦੀਆਂ ਸ਼ੈਲਫ਼ਾਂ ਖਾਲੀ ਪਈਆਂ ਹਨ। ਦਹਿਸ਼ਤ ਦਾ ਆਲਮ ਇਹ ਹੈ ਕਿ ਵੱਧ ਤੋਂ ਵੱਧ ਸਮਾਨ ਇਕੱਠਾ ਕਰਨ ਦੀ ਹੋੜ ਵਿੱਚ ਲੋਕ ਆਪਸ ਵਿੱਚ ਲੜ ਰਹੇ ਹਨ।

ਕੋਰੋਨਾ ਵਾਇਰਸ ਕੋਈ ਨਵਾਂ ਵਾਇਰਸ ਨਹੀਂ ਹੈ, ਬਲਕਿ ਕੋਰੋਨਾ ਪਰਿਵਾਰ ਦਾ ਹੀ ਇੱਕ ਮੈਂਬਰ ਹੈ, ਜਿਸ ਦਾ ਪਤਾ ਪਹਿਲੀ ਵਾਰ 1960 ਦੇ ਦਸ਼ਕ ਵਿੱਚ ਲੱਗਾ ਸੀ। 2003 ਵਿੱਚ ਆਇਆ ਸਾਰਸ ਵਾਇਰਸ (SARS) ਅਤੇ 2012 ਵਿੱਚ ਆਇਆ ਮਰਸ (MERS) ਇਸੇ ਹੀ ਪਰਿਵਾਰ ਦੇ ਮੈਂਬਰ ਹਨ। ਇਸ ਵਾਇਰਸ ਦਾ ਨਾਮ ਇਸ ਦੇ Crown (ਮੁਕਟ) ਵਰਗੇ ਤਿੱਖੇ ਆਕਾਰ ਦੇ ਕਾਰਣ ਹੈ। ਮੌਜੂਦਾ ਵਾਇਰਸ ਦਾ ਨਾਮ Corona Virus Disease 2019 ਤੋਂ CoViD-19 ਪਿਆ ਹੈ। ਇਹ ਵਾਇਰਸ ਜੰਗਲੀ ਜਾਨਵਰਾਂ ਅਤੇ ਪੰਛੀਆਂ ਤੋਂ ਮਨੁੱਖ ਵਿੱਚ ਫੈਲਦਾ ਹੈ ਜਿਸ ਦੇ ਅਸਰ ਨਾਲ ਬੁਖਾਰ, ਜ਼ੁਕਾਮ, ਸੁੱਕੀ ਖਾਂਸੀ, ਸਾਹ ਲੈਣ ਵਿੱਚ ਤਕਲੀਫ਼, ਨੱਕ ਵਗਣਾ, ਗਲੇ ਵਿੱਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਨਿਮੋਨਿਆ ਵਰਗੀ ਬਿਮਾਰੀ ਦਾ ਕਾਰਣ ਬਣ ਸਕਦਾ ਹੈ। ਇਸ ਵਾਇਰਸ ਦਾ ਪਸਾਰ ਏਨਾ ਵੱਧ ਗਿਆ ਹੈ ਕਿ WHO (World  Health Organisation) ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਵਾਇਰਸ ਦਾ ਪ੍ਰਕੋਪ ਇਸ ਸਮੇਂ ਚੀਨ, ਇਟਲੀ, ਇਰਾਨ, ਦੱਖਣੀ ਕੋਰੀਆ, ਸਪੇਨ, ਜਰਮਨੀ, ਫਰਾਂਸ, ਅਮਰੀਕਾ, ਇੰਗਲੈਂਡ ਅਤੇ ਭਾਰਤ ਸਮੇਤ ਅਨੇਕਾਂ ਹੀ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਆਮ ਲੋਕਾਂ ਤੋਂ ਇਲਾਵਾ ਸੰਸਾਰ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਇਸਦਾ ਸ਼ਿਕਾਰ ਹੋ ਗਈਆਂ ਹਨ ਜਿਵੇਂ ਕਿ ਆਸਕਰ ਵਿਜੇਤਾ ਐਕਟਰ ਟਾਮ ਹੈਂਕਸ ਅਤੇ ਉਸ ਦੀ ਪਤਨੀ ਰੀਟਾ ਵਿਲਸਨ, ਆਸਟ੍ਰੇਲਿਅਨ ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡੁੱਟੋਨ, ਕੈਨੇਡਿਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੋਆਰ ਟਰੂਡੋ, ਇਟਲੀ ਦਾ ਨੈਸ਼ਨਲ ਫੁਟਬਾਲ ਖਿਡਾਰੀ, ਇਰਾਨ ਦਾ ਉਦਯੋਗ ਮਾਮਲਿਆਂ ਦਾ ਮੰਤਰੀ, ਬ੍ਰਿਟੇਨ ਦਾ ਸਿਹਤ ਮਾਮਲਿਆਂ ਦਾ ਮੰਤਰੀ, ਫ਼੍ਰਾਂਸ ਦਾ ਸੰਸਕ੍ਰਿਤੀ ਮਾਮਲਿਆਂ ਦਾ ਮੰਤਰੀ, ਆਦਿ। ਇਸ ਵਾਇਰਸ ਦੇ ਫੈਲਣ ਦੇ ਮੁੱਖ ਕਾਰਣ ਹੇਠ ਲਿਖੇ ਹਨ:


  • ਬਿਮਾਰ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਕਾਰਣ
  • ਬਿਮਾਰ ਵਿਅਕਤੀ ਨੂੰ ਛੂਹਣ ਜਾਂ ਉਸ ਨਾਲ ਹੱਥ ਮਿਲਾਉਣ ਦੇ ਕਾਰਣ
  • ਕਿਸੇ ਵੀ ਵਸਤੂ ਜਾਂ ਸਤਹ ਨੂੰ ਛੂਹਣ ਨਾਲ ਜਿਸ ’ਤੇ ਪਹਿਲਾਂ ਤੋਂ ਹੀ ਵਾਇਰਸ ਹੋਵੇ, ਅਤੇ ਫੇਰ ਆਪਣੇ, ਮੂੰਹ, ਨੱਕ ਜਾਂ ਅੱਖਾਂ ਨੂੰ ਹੱਥ ਧੋਤੇ ਬਿਨਾਂ ਛੂਹਣਾ।

ਇਸੇ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਦੇਸ਼ ਅੰਦਰ ਦਾਖਿਲ ਹੋਣ ਵਾਲੇ ਯਾਤਰੀਆਂ ’ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਹਨ, ਵਿਸ਼ੇਸ਼ ਕਰ ਕੇ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ’ਤੇ ਜਿਥੇ ਇਸ ਬਿਮਾਰੀ ਦਾ ਪ੍ਰਕੋਪ ਸਭ ਤੋਂ ਵੱਧ ਫੈਲਿਆ ਹੋਇਆ ਹੈ। ਇਸ ਦੇ ਪਸਾਰ ’ਤੇ ਨਿਯੰਤਰਣ ਦੇ ਲਈ ਕਈ ਦੇਸ਼ਾਂ/ਸ਼ਹਿਰਾਂ ਵਿੱਚ ਸਕੂਲ, ਕਾਲਜ, ਸਿਨੇਮਾ, ਪੱਬ ਆਦਿ ਬੰਦ ਕਰ ਦਿੱਤੇ ਗਏ ਹਨ। ਜਨਤਕ ਥਾਵਾਂ, ਜਨਤਕ ਟ੍ਰਾਂਸਪੋਰਟ, ਆਦਿ ਨੂੰ ਇਨਫ਼ੈਕਸ਼ਨ ਤੋਂ ਬਚਾਓ ਲਈ ਦਵਾਈਆਂ ਦੇ ਛਿੜਕਾਓ ਨਾਲ ਰੋਗਾਣੂ-ਮੁਕਤ ਕੀਤਾ ਜਾ ਰਿਹਾ ਹੈ।

ਹਾਲਾਂਕਿ ਇਸ ਬਿਮਾਰੀ ਤੋਂ ਬਚਾਅ ਲਈ ਅਜੇ ਤੱਕ ਕੋਈ ਦਵਾਈ ਮੌਜੂਦ ਨਹੀਂ ਹੈ, ਪਰੰਤੂ ਹੇਠ ਲਿਖੇ ਉਪਾਅ ਅਪਣਾ ਕੇ ਨਾ ਸਿਰਫ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ, ਬਲਕਿ ਇਸ ਦੇ ਪਸਾਰ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ:


  • ਮਿਲਣ ਵੇਲੇ ਹੱਥ ਮਿਲਾਉਣ ਜਾਂ ਜੱਫੀ ਪਾਉਣ ਤੋਂ ਬਚੋ। ਭਾਰਤੀ ਤਰੀਕੇ ਅਨੁਸਾਰ ਹੱਥ ਜੋੜ ਕੇ ਨਮਸਤੇ ਕਰੋ।
  • ਹਮੇਸ਼ਾ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ। ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾਂ ਵੀ ਚੰਗੀ ਤਰ੍ਹਾਂ ਹੱਥ ਧੋਵੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਬਿਨਾਂ ਹੱਥ ਧੋਤੇ ਨਾ ਛੂਹੋ। ਬਚਾਓ ਲਈ ਆਪਣੇ ਹੱਥ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਂਦੇ ਰਹੋ।
  • ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਅਤੇ ਨੱਕ ਦੇ ਅੱਗੇ ਰੁਮਾਲ ਜਾਂ ਟਿਸ਼ੂ ਪੇਪਰ ਰੱਖੋ। ਟਿਸ਼ੂ ਪੇਪਰ ਨੂੰ ਕੂੜੇਦਾਨ ਵਿੱਚ ਸੁੱਟ ਦਿਓ। ਜੇਕਰ ਰੁਮਾਲ ਵਰਤਦੇ ਹੋ ਤਾਂ ਉਸ ਨੂੰ ਧੋਣ ਲਈ ਰੱਖ ਦਿਓ। ਜੇਕਰ ਰੁਮਾਲ ਜਾਂ ਟਿਸ਼ੂ ਪੇਪਰ ਨਹੀਂ ਹੈ ਤਾਂ ਕੂਹਣੀ ਸਾਹਮਣੇ ਕਰ ਕੇ ਖੰਘੋ ਜਾਂ ਛਿੱਕੋ, ਹੱਥਾਂ ਤੇ ਨਹੀਂ। ਖੰਘਣ ਜਾਂ ਛਿੱਕਣ ਤੋਂ ਬਾਅਦ ਆਪਣੇ ਹੱਥ ਧੋ ਲਵੋ। ਜੇਕਰ ਕੋਈ ਵਿਅਕਤੀ ਖੰਘ ਜਾਂ ਛਿੱਕ ਰਿਹਾ ਹੋਵੇ ਤਾਂ ਉਸ ਤੋਂ ਘੱਟੋ-ਘੱਟ 3-6 ਫੁੱਟ ਦੀ ਦੂਰੀ ਰੱਖੋ।
  • ਬਿਮਾਰ ਵਿਅਕਤੀ ਨਾਲ ਆਪਣਾ ਪਾਣੀ, ਭੋਜਨ, ਬਰਤਨ, ਆਦਿ ਨਾ ਵੰਡੋ।
  • ਬਿਮਾਰ ਵਿਅਕਤੀ ਤੋਂ ਜਿੰਨਾ ਪਰ੍ਹੇ ਰਹਿ ਸਕੋ, ਰਹੋ। ਜੇਕਰ ਤੁਹਾਨੂੰ ਸਰਦੀ, ਜ਼ੁਕਾਮ ਜਾਂ ਫਲੂ ਹੈ, ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਰਿਹਾ ਜਾਵੇ। ਇਸ ਨਾਲ ਨਾ ਸਿਰਫ ਦੂਜੇ ਲੋਕ ਬਚੇ ਰਹਿਣਗੇ, ਸਗੋਂ ਤੁਸੀਂ ਵੀ ਛੇਤੀ ਠੀਕ ਹੋ ਜਾਵੋਗੇ। ਭੀੜ ਵਿੱਚ ਜਾਣ ਤੋਂ ਬਚੋ। ਜੇਕਰ ਮਾਸਕ ਪਾਉਣਾ ਪਵੇ, ਤਾਂ ਅਜਿਹਾ ਮਾਸਕ ਪਾਓ, ਜਿਹੜਾ ਤੁਹਾਡੇ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਸਕੇ।
  • ਖੂਬ ਪਾਣੀ ਪੀਓ। ਦਿਨ ਵਿੱਚ ਕਈ ਵਾਰ ਹਲਕਾ ਨਿੰਬੂ ਅਤੇ ਸ਼ਹਿਦ ਦਾ ਸ਼ਰਬਤ ਬਣਾ ਕੇ ਪੀਓ। ਇਹ ਨਾ ਕੇਵਲ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰੇਗਾ, ਬਲਕਿ ਕਫ਼ ਦਾ ਨਾਸ਼ ਵੀ ਕਰੇਗਾ।
  • ਸਾਫ-ਸੁਥਰਾ, ਘਰ ਦਾ ਬਣਿਆ, ਸੰਤੁਲਿਤ ਭੋਜਨ ਕਰੋ। ਸਬਜ਼ੀਆਂ, ਫਲਾਂ, ਸਾਬਤ ਦਾਲਾਂ, ਅਨਾਜ ਅਤੇ ਚਰਬੀ ਰਹਿਤ ਪ੍ਰੋਟੀਨ ਦੀ ਵਰਤੋਂ ਕਰੋ। ਬਲਗਮ ਬਣਾਉਣ ਵਾਲੇ ਭੋਜਨ ਜਿਵੇਂ ਕਿ ਦੁੱਧ, ਕੇਲਾ, ਦਹੀਂ, ਪਨੀਰ, ਬ੍ਰੈਡ, ਆਦਿ ਦੀ ਵਰਤੋਂ ਘੱਟ ਤੋਂ ਘੱਟ ਕਰੋ। ਡੱਬਾ-ਬੰਦ ਭੋਜਨ, ਵਿਸ਼ੇਸ਼ ਤੌਰ ’ਤੇ ਜਿਸ ਵਿੱਚ ਨਮਕ ਅਤੇ ਮਿੱਠਾ ਭਰਪੂਰ ਮਾਤਰਾ ਵਿੱਚ ਹੋਣ, ਖਾਣ ਤੋਂ ਬਚੋ।
  • ਲਸਣ, ਅਦਰਕ, ਪਿਆਜ਼, ਅਜਵਾਇਣ, ਨਿਆਜ਼ ਬੋ, ਤੁਲਸੀ, ਆਦਿ ਐਂਟੀ-ਮਾਈਕ੍ਰੋਬਿਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਭੋਜਨ ਅਤੇ ਚਾਹ ਆਦਿ ਵਿੱਚ ਕਰੋ। ਹਲਦੀ, ਗਲੋਅ, ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀਂਦੇ ਰਹੋ। 
  • ਉਚਿਤ ਮਾਤਰਾ ਵਿੱਚ ਨੀਂਦ ਲਵੋ, ਵਿਸ਼ੇਸ਼ ਤੌਰ ’ਤੇ ਜਦੋਂ ਸਰਦੀ ਜਾਂ ਫਲੂ ਦੇ ਲੱਛਣ ਦਿਸ ਰਹੇ ਹੋਣ।
  • ਤਣਾਅ-ਮੁਕਤ ਰਹੋ। ਹਲਕੀ ਕਸਰਤ, ਯੋਗਾ ਅਤੇ ਪ੍ਰਾਣਾਯਾਮ ਕਰੋ। ਇਹ ਨਾ ਸਿਰਫ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਗੇ, ਬਲਕਿ ਸੰਪੂਰਨ ਸਿਹਤ ਨੂੰ ਵੀ ਚੰਗਾ ਕਰਣਗੇ।
  • ਸਿਗਰਟ ਪੀਣ ਤੋਂ ਪ੍ਰਹੇਜ਼ ਕਰੋ। ਸਿਗਰਟ ਜਾਂ ਹੋਰ ਕਿਸੇ ਵੀ ਕਿਸਮ ਦਾ ਧੂੰਆਂ ਸਾਹ ਦੀ ਤਕਲੀਫ਼ ਨੂੰ ਵਧਾ ਸਕਦਾ ਹੈ।

ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲੀ ਹੈ, ਪਰੰਤੂ ਇਸ ’ਤੇ ਕਾਬੂ ਪਾਉਣ ਵਿੱਚ ਇੱਕ ਵੱਡੀ ਰੁਕਾਵਟ ਇਸ ਬਾਰੇ ਜਾਗਰੂਕਤਾ ਦੀ ਕਮੀ, ਘਬਰਾਹਟ ਅਤੇ ਡਰ ਦੇ ਮਾਹੌਲ ਦਾ ਪੈਦਾ ਹੋਣਾ ਵੀ ਹੈ। ਸੰਸਾਰ ਵਿੱਚ ਕਿੰਨੀਆਂ ਹੀ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਮੌਤ ਦੀ ਦਰ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਦੀ ਦਰ ਤੋਂ ਕਿਤੇ ਵੱਧ ਹੈ। ਹੇਠ ਦਿੱਤੇ ਗ੍ਰਾਫ਼ ਰਾਹੀਂ ਇਸ ਸੱਚ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ:
 
ਇਹ ਇੱਕ ਆਮ ਫਲੂ ਦੀ ਤਰ੍ਹਾਂ ਹੀ ਹੈ ਜਿਹੜਾ ਬਜ਼ੁਰਗਾਂ ਅਤੇ ਕਮਜ਼ੋਰ ਵਿਅਕਤੀਆਂ ਉੱਤੇ, ਉਨ੍ਹਾਂ ਦੇ ਇਮਯੂਨ ਸਿਸਟਮ (Immune System - ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ) ਦੇ ਕਮਜ਼ੋਰ ਹੋਣ ਕਰਕੇ ਛੇਤੀ ਅਸਰ ਕਰਦਾ ਹੈ ਅਤੇ ਮਾਰੂ ਪ੍ਰਭਾਵ ਪਾਉਂਦਾ ਹੈ। ਤੰਦਰੁਸਤ ਅਤੇ ਨੌਜਵਾਨ ਵਿਅਕਤੀ ਮਜ਼ਬੂਤ ਰੋਗ-ਪ੍ਰਤੀਰੋਧਕ ਸ਼ਕਤੀ ਹੋਣ ਕਰਕੇ ਇਸ ਬਿਮਾਰੀ ਤੋਂ ਲਗਾਤਾਰ ਠੀਕ ਹੋ ਰਹੇ ਹਨ। ਸੋ ਕੋਰੋਨਾ ਵਾਇਰਸ ਤੋਂ ਡਰਣ ਜਾਂ ਘਭਰਾਉਣ ਦੀ ਥਾਂ, ਉਪਰੋਕਤ ਦਰਸਾਏ ਢੰਗ-ਤਰੀਕੇ ਅਪਣਾ ਕੇ, Do it yourself (DIY) ਦੇ ਸਿਧਾਂਤ ਅਨੁਸਾਰ ਆਪਣੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ।
ਸੰਜੀਵ ਕੁਮਾਰ ਸ਼ਰਮਾ
98147-11605


Sunday, September 29, 2019

मानवीय शरीर का नवीनीकरण — आधुनिक चिकित्सा विज्ञान व नेचुरोपैथी (Renewal of Human Body - Modern Science and Naturopathy)

Yoshinori Ohsumi
वर्ष 2016 में चिकित्सा के क्षेत्र (मेडिसिन) में जापान के वैज्ञानिक योशिनोरी ओसुमी (Yoshinori Ohsumi) को नोबेल पुरस्कार से सम्मानित किया गया। यह पुरस्कार उन्हें ‘मानव शरीर में ऑटोफेजी’ (Autophagy in Human Body) के क्षेत्र में नयी खोज के लिए दिया गया। शब्द ‘ऑटोफेजी’ ग्रीक (यूनानी) भाषा के दो शब्दों ‘ऑटो’ और ‘फेजी’ को मिला कर बना है। ‘ऑटो’ अर्थात स्वयं को और ‘फेजी’ अर्थात खा जाना। अर्थात स्वयं को खा जाना। ‘ऑटोफेजी’ शरीर में होने वाली रीसाइक्लिंग (Recycling – पुनः इस्तेमाल के लायक बनाना) की प्रक्रिया को कहते हैं। इस प्रक्रिया के कारण ही पुरानी कोशिकाएं नष्ट होतीं हैं और नई बनतीं हैं। ‘ऑटोफेजी’ एक प्राकृतिक सुरक्षा प्रणाली है जो शरीर को जीवित रखने में सहायता करती है। यह शरीर को बिना भोजन के, न केवल क्रियाशील रहने में सहायता करती है, बल्कि भिन्न-भिन्न तरह के बैक्टीरिया और वायरस के साथ लड़ने में सहायता भी करती हैं। ऑटोफेजी के नाकाम होने के कारण ही बुढ़ापा और पागलपन जैसी बीमारियाँ बढ़ती हैं। इस खोज से भविष्य में कैंसर, शक्कर रोग और पार्किंसन जैसी बीमारियों का इलाज करने में मदद मिलेगी।

हम जानते हैं कि हमारे शरीर को क्रियाशील रहने के लिए ग्लूकोज़ की आवश्यकता होती है। जब भोजन हज़म होता है तो वो ग्लूकोज़ (Glucose) में तबदील हो कर खून में आता है। जब खून में ग्लूकोज़ समाप्त हो जाता है तो इस की पूर्ति यकृत (Liver — लिवर/जिगर) व मांसपेशियों (Muscles) में संग्रहित ग्लाइकोजन (Glycogen) से होती है। जब ग्लाइकोजन भी समाप्त हो जाता है तो शरीर में संग्रहित वसा (Fat) पिघलनी शुरू हो जाती है और इस क्रियाशीलता को जारी रखती है और इस के बाद प्रोटीन (Protein) का इस्तेमाल शुरू हो जाता है। हम जानते हैं कि हमारा शरीर बहुत सारी छोटी-छोटी कोशिकाओं से मिल कर बना हुआ है। कोशिकाओं के अंदर भी बहुत सारे भाग होते हैं जिन्हें सेल-और्गेनेल्ल (Cell Organelle — कोशिका-अंगक) कहा जाता है। प्रत्येक सेल-और्गेनेल्ल का अपना एक विशेष कार्य होता है। जैसे ‘राइबोसोम’ (Ribosomes) प्रोटीन बनाते हैं। ‘गॉल्जी काय’ (Golgi Bodies) प्रोटीन व वसा को एक स्थान से दूसरे स्थान तक ले कर जाते हैं। इसी तरह से एक बहुत ही महत्वपूर्ण और्गेनेल्ल है ‘लाइसोसोम’ (Lysosome) जिस का काम खराब अथवा अपनी आयु पूरी कर चुके सेल-और्गेनेल्ल को खाना होता है। इस के अतिरिक्त इस का काम सेल के अंदर जमा फालतू तत्त्व, जो शरीर को नुकसान पहुंचा सकते है, को खा कर हज़म करना होता है, जिसके फलस्वरूप नए सेल-और्गेनेल्ल का निर्माण होता है।

सब से उत्तम औषधि आराम
व उपवास है।
– बेंजामिन फ्रेंकलिन (महान
वैज्ञानिक, खोजी व लेखक)
योशिनोरी ओसुमी ने अपने इस सिद्धांत में बताया कि ऑटोफेजी को अपने शरीर में शुरू करने और इसे सक्रिय रखने के लिए हमें स्वयं को उपवास (व्रत) अथवा फास्टिंग (Fasting) की स्थिति में ले कर आना है। उन्होंने बताया कि फास्टिंग की स्थिति में, जब हम भोजन ग्रहण करना बंद कर देते हैं, तो हमारी शरीर प्रणाली इसे एक इमरजेंसी (आपातकालीन) के तौर पर देखते हुए शरीर की रक्षा करनी शुरू कर देता है, इस में आए हुए विकारों को दूर करने की प्रक्रिया में जुट जाती है। इस के फलस्वरूप हमारा शरीर स्वयं की मरम्मत (Self-repairing — सेल्फ-रिपेयरिंग) एवं स्वयं की सफाई (Self-cleaning — सेल्फ-क्लीनिंग) की अवस्था में चला जाता है। इस अवस्था में शरीर के अंदर जमा किसी भी तरह की गंदगी, सेलों के अंदर जमा कोलेस्ट्रॉल, स्वतंत्र-कण (Free-radicals — फ्री-रेडिकल्ज़) और खराब प्रोटीन – जिन का शरीर के भीतर कोई काम नहीं है, वो केवल सेलों का नुकसान करेंगे, उन्हें नष्ट करेंगे और शरीर में बीमारियाँ ले कर आएंगे – को बाहर निकालने की प्रक्रिया शुरू हो जाएगी। इस तरह शरीर से किसी भी तरह के ज़हरीले पदार्थ को बाहर निकालने का यह सब से श्रेष्ठ व सही तरीका है।

उपवास सब से महान इलाज 
है – अपने अंदर मौजूद डॉक्टर।
– पैरासेलसस (आधुनिक चिकित्सा
विज्ञान का पिता)
नेचुरोपैथी के अनुसार मानवीय शरीर की रचना करने वाले पाँच तत्त्वों (Five elements) – आकाश (Ether), वायु (Air), अग्नि (Fire), जल (Water) व पृथ्वी (Earth) – में आकाश तत्त्व की भूमिका सब से महत्वपूर्ण है, जो उपवास के द्वारा पेट को खाली रख कर प्राप्त होता है। पेट में खाली जगह होने पर ही खाये हुए पदार्थ को गति मिलेगी और वो पचेगा। उपवास का मुख्य उद्देश्य शरीर के पाचन तंत्र को पूरी तरह से आराम देना है। हमारे धार्मिक ग्रन्थों, धर्म गुरुओं और बड़े-बजुर्गों ने उपवास को शारीरिक एवं मानसिक पवित्रता का साधन मानते हुए इसे ईश्वर की उपासना के साथ जोड़ा ताकि साधारण से साधारण मनुष्य भी इस का अनुसरण करके तंदरुस्त रह सके। जैसे नवरात्र के उपवास मौसम के बदलने से संबंधित हैं। पहली बार जब ऋतु सर्दी से गर्मी की ओर जाती है और दूसरी बार जब ऋतु सर्दी से गर्मी की ओर जाती है। अक्सर देखा जाता है कि ऋतुओं के बदलने के समय भिन्न-भिन्न प्रकार के बैक्टीरिया और वायरस पैदा होते है, और ज़्यादातर लोग सर्दी, ज़ुकाम, बुखार, चेचक, हैज़ा, पेचिश, इन्फ्लुएंजा, आदि रोगों से पीड़ित हो जाते हैं। उस समय शरीर में छिपे इन विकारों को निकालने के लिए उपवास बहुत ही ज़रूरी भी होते हैं और लाभकारी भी। इसी तरह से एकादशी के व्रत का भी वैज्ञानिक पहलू है। जिस तरह चंद्रमा का गुरुत्वाकर्षण बल समुन्द्र के जल पर ज्वारभाटे के रूप में प्रभाव डालता है, उसी तरह यह मनुष्य के शरीर पर, जिस में 70% से अधिक जल है, पर भी प्रभाव डालता है। चूंकि एकादशी वाले दिन (चंद्र-चक्र का ग्यारहवां दिन) यह प्रभाव सब से कम होता है, इस लिए इस दिन को शरीर की सफाई के लिए सब से उत्तम माना जाता है और किसी भी तरह के भारी भोजन से बचने की सलाह दी जाती है।

बीमारी के दौरान भोजन 
करना, बीमारी को खुराक 
देने के समान है।
– हिप्पोक्रेट्स (आधुनिक चिकित्सा
विज्ञान का पिता)
परन्तु आज हमने उपवास को केवल एक प्रथा बना लिया है। उपवास के दौरान भिन्न-भिन्न तरह के तले-भुने, चटपटे, भारे, मसालेदार भोजन खाने शुरू कर दिये हैं। आज बड़ी-बड़ी नामी कंपनियों के फास्ट-फ्रेंडली (Fast-friendly — उपवास-अनुकूल) भोजन उत्पाद बाज़ार में भरे पड़े हैं। होटलों और रेस्टोरेन्टों, भोजनालयों, आदि में उपवास के नाम पर विशेष भोजन बनते हैं। इस तरह हम उपवास के वास्तविक उद्देश्य से कहीं दूर चले गए हैं। उपवास एक प्राकृतिक प्रक्रिया, प्रकृति की माँग है। पशु-पक्षी, आदि सभी जीवों को उपवास की आवश्यकता पड़ती है। रोगी पशु, रोगी मनष्य से अधिक समझदार होता है, जो रोग की अवस्था में अच्छे से अच्छे चारे को खाना तो दूर, देखना भी पसंद नहीं करता। क्योंकि वो समझता है की रोग की हालत में कुछ ग्रहण करना ज़हर के समान है, जबकि कुछ ना खा कर उपवास करना अमृत समान है। हालांकि हमारे शरीर का तंत्र इतना संवेदनशील होता है कि कुदरती तौर पर ही, बीमारी की अवस्था में, हमारी भूख मर जाती है। परन्तु बुद्धिमान होते हुए भी हम कुदरत के इस नियम को नहीं मानते और कुछ न कुछ खाते रहते हैं और जल्दी ठीक नहीं होते। जबकि चाहिए यह कि हम उस समय कुछ भी खाने से बचें ताकि जीवनी शक्ति बाहरी तत्त्वों को और रोग को शरीर से बाहर कर के ही सांस ले।

मैं अपनी शारीरिक व मानसिक 
निपुणता को बढ़ाने के लिए 
उपवास करता हूँ। 
 – प्लेटो (महान दार्शनिक)
उपवास के दौरान मनुष्य को हमेशा आशावादी होना चाहिए तथा मन शांत व स्थिर होना चाहिए। उपवास के दौरान रोगी को नियमित तौर पर, अपनी शारीरिक शक्ति के अनुसार, कसरत करते रहना चाहिए। इसी तरह से रोगी को आराम की भी सख़्त ज़रूरत है। अर्थात रोगी ना तो बिस्तर पर ही पड़ा रहे और न ही शारीरिक कार्यों में व्यस्त रहे। उपवास के दौरान शारीरिक शक्ति काफी कमज़ोर हो जाती है। इस लिए उपवास समाप्त करने के समय पूरा आत्म-संयम बरतना चाहिए। संयमित मात्रा में फलों के रस, सब्जियों के सूप, इत्यादि से शुरू कर के हल्के,आसानी से पचने वाले भोजन, और अंत में अन्न पर आना चाहिए। भोजन की मात्रा, धीरे-धीरे, पाचन शक्ति के बढ़ने के साथ साथ ही बढ़ानी चाहिए। सावधानी इस बात की होनी चाहिए कि पहले ग्रहण किए हुए भोजन के पचने के पश्चात ही अगला भोजन ग्रहण किया जाए।

एक सच्चा उपवास शरीर, मन 
व आत्मा को शुद्ध करता है।
– महात्मा गांधी (राष्ट्रपिता)
नेचुरोपैथी में उपवास सुबह अथवा शाम का, एक आहार पर अथवा फलों, दूध या लस्सी पर, लघु अथवा लंबा हो सकता है। यह ज़रूरी है कि उपवास को शुरू और समाप्त करने के तरीके, उपवास की किस्म और अवधि, उपवास के दौरान रखी जाने वाली सावधानियों के बारे में पता हो; उपवास काल के दौरान अस्थाई तौर पर आने वाले रोग-निवारण संकटों (Healing Crisis — हीलिंग क्राइसिस) और उन से निपटने के बारे में पूरा ज्ञान हो। इस लिए उपवास, विशेष तौर पर लंबे उपवास, निपुण नेचुरोपैथी चिकित्सक की सलाह व देख-रेख में ही रखने चाहिए। हमारे राष्ट्र-पिता महात्मा गांधी – जो स्वयं नेचुरोपैथी के एक बड़े समर्थक व चिकित्सक रहे हैं और जिन्होंने 1946 में पुणे के उर्ली कंचन में सब से पहले नेचुरोपैथी केंद्र व हस्पताल की स्थापना की – ने अपने 79 वर्ष के जीवन काल में 1341 दिन (तकरीबन पौने चार वर्ष) उपवास किया, जिस में तीन बार 21-21 दिन के उपवास शामिल हैं और जीवन भर तंदरुस्त रहे। आयुर्वेद के अनुसार “लंघनम परम औषधम” अर्थात उपवास एक ऐसी औषधि है जैसी संसार में कहीं नहीं मिलती। इस से शरीर में से ज़हरीले पदार्थ बाहर निकलते हैं और खून साफ होता, जिसके फलस्वरूप भयानक से भयानक रोग भी ठीक हो जाते हैं और लंबी आयु की प्राप्ति होती है।